good night all steemit family
ਦੋਸਤੋ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਤੂੰ ਪ੍ਰਵਾਹ ਨਾ ਕਰ ਮੈਂ ਤੇਰੇ ਨਾਲ ਹਾਂ ਤੇ ਹਮੇਸ਼ਾਂ ਰਹਾਂਗਾ ਜਾਂ ਰਹਾਂਗੀ---ਇਹ ਬਹੁਤ ਵੱਡੀ ਜਿੰਮੇਵਾਰੀ ਲੈਣ ਵਾਲੀ ਗੱਲ ਹੁੰਦੀ ਹੈ---ਕਈ ਵਾਰ ਲੋਕ ਸਿਰਫ ਕਿਸੇ ਦਾ ਦਿਲ ਰੱਖਣ ਲਈ ਹੀ ਇਹ ਗੱਲ ਕਹਿ ਦਿੰਦੇ ਨੇ—ਇਹ ਬਿਨਾ ਸੋਚੇ ਕਿ ਸਾਹਮਣੇ ਵਾਲਾ ਬੰਦਾ ਉਸ ਗੱਲ ਤੇ ਕਿੰਨਾ ਵਿਸ਼ਵਾਸ਼ ਕਰ ਲੈਂਦਾ ਹੈ---ਇਹ ਵਿਸ਼ਵਾਸ਼ ਜਿੰਦਗੀ ਤੇ ਮੌਤ ਜਿੰਨਾ ਹੀ ਵੱਡਾ ਹੁੰਦਾ ਹੈ—
ਗੱਲ 1989 ਦੀ ਹੈ—ਅਰਮੇਨੀਆ ਵਿੱਚ 8.2 earthquake ਆਇਆ ਸੀ---ਜਿਸ ਨਾਲ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਸੀ—ਲਗਭਗ 30,੦੦੦ ਲੋਕ ਚਾਰ ਮਿੰਟਾਂ ਚ ਹੀ ਮਰ ਗਏ ਸਨ—ਇਹ ਚਾਰ ਮਿੰਟ ਗੁਜਰਨ ਤੋਂ ਬਾਅਦ ਇੱਕ ਜੋੜਾ ਜੋ ਇਸ ਹੋਣੀ ਤੋਂ ਬਚ ਗਿਆ ਸੀ –ਆਪਣੇ ਬੱਚੇ ਬਾਰੇ ਸੋਚ ਕੇ ਪ੍ਰੇਸ਼ਾਨ ਹੋਇਆ ਜਿਸ ਨੂੰ ਪਿਤਾ ਸਵੇਰੇ ਹੀ ਸਕੂਲ ਛੱਡ ਕੇ ਆਇਆ ਸੀ—ਓਹ ਭੱਜ ਕੇ ਸਕੂਲ ਗਿਆ ਤਾਂ ਦੇਖਿਆ ਕਿ ਸਕੂਲ ਦੀ ਬਿਲਡਿੰਗ ਬਿਲਕੁਲ ਫਲੈਟ ਹੋਈ ਪਈ ਸੀ—ਜਿੰਦਗੀ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਸੀ— ਕੁੱਝ ਹੋਰ ਵੀ parents ਖੜੇ ਵਿਰਲਾਪ ਕਰ ਰਹੇ ਸਨ--- ਕੁੱਝ ਘਰਾਂ ਨੂੰ ਵਾਪਸ ਜਾ ਰਹੇ ਸੀ---ਨਿਰਾਸ਼ ਹੋ ਕੇ-----ਇਸ ਬੰਦੇ ਨੂੰ ਇੱਕ ਦਮ ਆਪਣੇ ਬੇਟੇ ਨੂੰ ਕਹੇ ਓਹ ਲਫਜ਼ ਯਾਦ ਆਏ ਜੋ ਓਹ ਉਸ ਨੂੰ ਹਮੇਸ਼ਾਂ ਕਿਹਾ ਕਰਦਾ ਸੀ---“ No matter what, I will always be there for you” –ਚਾਹੇ ਕੁਸ਼ ਵੀ ਹੋ ਜਾਵੇ ਮੈਂ ਤੇਰੀ ਮਦਦ ਲਈ ਹਮੇਸ਼ਾਂ ਹਾਜ਼ਰ ਹੋਵਾਂਗਾ—ਓਹ ਸੰਭਲਿਆ ਤੇ ਅੰਦਾਜ਼ਾ ਲਾਇਆ ਕਿ ਉਸ ਦੇ ਬੇਟੇ ਦਾ ਕਮਰਾ ਕਿੱਥੇ ਹੋਵੇਗਾ---ਉਸ ਨੂੰ ਪਤਾ ਸੀ ਕਿ ਸੱਜੇ ਪਾਸੇ ਕੋਨੇ ਵਿੱਚ ਉਸ ਦੇ ਬੇਟੇ ਦਾ ਕਮਰਾ ਸੀ—ਓਹ ਓਥੇ ਗਿਆ ਤੇ ਮਲਬਾ ਹਟਾਉਣ ਲੱਗਿਆ---ਬਾਕੀ ਬੱਚਿਆਂ ਦੇ parents ਆਏ ਉਸ ਨੂੰ ਸਮਝਾਇਆ—ਕਿ ਇਸ ਤਰਾਂ ਕੁਝ ਨਹੀਂ ਹੋਣਾ—ਵਾਪਸ ਆ ਜਾ—ਉਸ ਨੇ ਨਹੀਂ ਸੁਣੀ---ਐਨੇ ਚ firefighter ਆ ਗਏ---ਹਾਲਾਤ ਦੇਖ ਕੇ ਓਹਨਾ ਨੇ ਅੰਦਾਜ਼ਾ ਲਾਇਆ ਕਿ ਕੁੱਝ ਵੀ ਨਹੀਂ ਕੀਤਾ ਜਾ ਸਕਦਾ---ਉਸ ਬੰਦੇ ਨੂੰ ਬਹੁਤ ਹਟਾਇਆ—ਉਸ ਨੂੰ ਦੱਸਿਆ ਕਿ ਹੁਣ ਕੁਝ ਨਹੀਂ ਹੋ ਸਕਦਾ--ਪਰ ਓਹ ਨਹੀਂ ਹਟਿਆ ਤੇ ਓਹ ਵੀ ਕਲ੍ਹ ਨੂੰ ਵਾਪਸ ਆਉਣ ਲਈ ਚਲੇ ਗਏ—ਇਹ ਇਕੱਲਾ ਹੀ ਲੱਗਿਆ ਰਿਹਾ----ਕਹਿੰਦੇ ਨੇ ਕਿ ਓਹ 37 ਘੰਟੇ ਮਲਬਾ ਹਟਾਉਣ ਚ ਲੱਗਿਆ ਰਿਹਾ—ਤੇ 38 ਵੇਂ ਘੰਟੇ ਇੱਕ ਆਵਾਜ਼ ਸੁਣੀ ਤੇ ਇਸ ਨੇ ਆਪਣੇ ਬੇਟੇ ਨੂੰ ਆਵਾਜ਼ ਮਾਰੀ---ਬੇਟੇ ਨੇ ਜਵਾਬ ਦਿੱਤਾ—ਮੈਂ ਠੀਕ ਹਾਂ----ਮੈਨੂੰ ਪਤਾ ਸੀ ਕਿ ਮੇਰਾ dad ਜਰੂਰ ਆਵੇਗਾ ਮੈਨੂੰ ਬਚਾਉਣ---ਉਸ ਨੇ ਵਾਦਾ ਕੀਤਾ ਹੋਇਆ ਹੈ---ਮੇਰੇ ਨਾਲ 14 ਬੱਚੇ ਹੋਰ ਨੇ---33 ਬੱਚਿਆਂ ਚੋ ਅਸੀਂ 14 ਹੀ ਹਾਂ ਇਸ ਜਗਾਹ ਤੇ --- ਕੰਧਾਂ ਤੇ ਦਰਮਿਆਨ ਇੱਕ ਤਿਕੋਣੀ ਜਗਾਹ ਹੈ ਅਸੀਂ ਉਸ ਵਿੱਚ ਬੈਠੇ ਹਾਂ---ਬਹੁਤ ਭੁੱਖ ਲੱਗੀ ਹੈ—ਠੰਢ ਵੀ ਹੈ—ਅਸੀਂ ਡਰੇ ਵੀ ਹੋਏ ਹਾਂ --ਪਰ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਕਿ ਮੇਰੇ dad ਨੇ ਵਾਦਾ ਕੀਤਾ ਹੈ ਕਿ ਚਾਹੇ ਕੁਸ਼ ਵੀ ਜੋ ਜਾਵੇ he will be there for me---ਓਹ ਜਰੂਰ ਆਵੇਗਾ---ਕੁਝ ਮਿੰਟਾਂ ਚ ਓਹ ਸਾਰੇ ਬੱਚੇ ਬਾਹਰ ਆ ਗਏ---ਜਿਹਨਾ ਨੇ ਜਿੰਦਗੀ ਦੀ ਡੋਰੀ ਇੱਕ ਆਸ ਤੇ ਫੜੀ ਹੋਈ ਸੀ--
ਵਿਸ਼ਵਾਸ਼ ਕਰਨ ਦੀ ਤੇ ਵਾਦਾ ਨਿਭਾਉਣ ਦੀ ਕਿੰਨੀ ਵੱਡੀ ਮਿਸਾਲ---
ਸੋ ਆਓ ਵਾਦਾ ਨਿਭਾਉਣਾ ਸਿੱਖੀਏ ਤੇ ਵਿਸ਼ਵਾਸ਼ ਕਰਨਾ ਵੀ--